March 2018 FREE iCON South Asian Health Forum ਮੁਫ਼ਤ ਆਈ ਕੌਨਸਾਊਥ ਏਸ਼ੀਅਨ ਹੈੱਲਥ ਫੋਰਮ

On March 4, 2018, iCON (the interCultural Online Health Network) will host a free South Asian Health forum entitled Healthy @ Home: Living Well with Chronic Conditions. This forum will expand on the theme of healthy aging to promote chronic disease management, healthy living, and community support services.

ਮਾਰਚ 4, 2018 ਨੂੰ ਆਈ ਕੌਨ (ਇੰਟਰਕਲਚਰਲ ਔਨਲਾਈਨ ਹੈਲਥ ਨੈਟਵਰਕ) ਇੱਕ ਮੁਫਤ ਸਾਊਥ ਏਸ਼ੀਅਨ ਹੈਲਥ ਫੋਰਮ ਦੀ ਪੇਸ਼ਕਸ਼ ਕਰ ਰਹੇ ਹਨ, ਜਿਸ ਦਾ ਸਿਰਲੇਖ ਹੈ “ਹੈੱਲਥੀ @ ਹੋਮ: ਲੰਮੇ ਸਮੇਂ ਦੀ ਬਿਮਾਰੀਆਂ ਨਾਲ ਸਿਹਤਮੰਦ ਜੀਵਨ ਬਤੀਤ ਕਰਨਾ”। ਇਹ ਫੋਰਮ ਲੰਮੇ ਸਮੇਂ ਦੀ ਬਿਮਾਰੀਆਂ ਦਾ ਪ੍ਰਬੰਧਨ, ਸਿਹਤਮੰਦ ਜੀਵਨ ਅਤੇ ਆਪਣੇ ਭਾਈਚਾਰੇ ਵਿਚ ਉਪਲਬੱਧ ਸਹਾਇਤਾ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਿਹਤਮੰਦ ਬੁਢਾਪੇ ਦੇ ਵਿਸ਼ੇ ਤੇ ਵਿਸਤਾਰ ਕਰੇਗਾ।


March 2018 Forum poster

Good Habits, Good Health

ਚੰਗੀਆਂ ਆਦਤਾਂ, ਚੰਗੀ ਸਿਹਤ

As the population ages, South Asians are at greater risk for developing chronic conditions such as diabetes and high blood pressure, making them vulnerable to developing dementia, as well as other mental health issues in their senior years. Studies in Canada have shown that South Asians have higher rates of being diagnosed with diabetes and hypertension due to genetics and lifestyle factors. Living with these illnesses can be debilitating and significantly impact quality of life. However, by developing good habits, these conditions can be well-managed and good health can be achieved.

ਜਨਸੰਖਿਆ ਦੀ ਉਮਰ ਹੋਣ ਦੇ ਨਾਤੇ, ਸਾਊਥ ਏਸ਼ੀਅਨ ਲੋਕਾਂ ਨੂੰ ਡਾਇਬਟੀਜ਼ ਅਤੇ ਵਧੇ ਹੋਏ ਖੂਨ ਦੇ ਦਬਾਅ ਵਰਗੇ ਲੰਮੇ ਸਮੇਂ ਦੀ ਬਿਮਾਰੀਆਂ, ਦੇ ਨਾਲ ਨਾਲ ਡੀਮੇਂਸ਼ੀਆ ਅਤੇ ਮਾਨਸਿਕ ਸਿਹਤ ਦੇ ਹੋਰ ਮਸਲੇ ਵਧਣ ਦਾ ਜ਼ਿਆਦਾ ਖ਼ਤਰਾ ਹੈ । ਕੈਨੇਡਾ ਦੇ ਅਧਿਐਨਾਂ ਨੇ ਦਿਖਾਇਆ ਹੈ ਕਿ ਸਾਊਥ ਏਸ਼ੀਅਨ ਲੋਕਾਂ ਵਿਚ ਜੈਨੇਟਿਕਸ (ਪਿਛੋਕੜ) ਅਤੇ ਜੀਵਨਸ਼ੈਲੀ ਦੇ ਢੰਗ ਕਾਰਨ ਡਾਇਬਿਟੀਜ਼ ਅਤੇ ਵਧੇ ਹੋਏ ਖੂਨ ਦੇ ਦਬਾਅ ਦੇ ਉੱਚੇ ਦਰ ਹਨ। ਇਹਨਾਂ ਬਿਮਾਰੀਆਂ ਨਾਲ ਰਹਿਣਾ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਊਣ ਦੀ ਸ਼ਮਤਾ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕਰ ਸਕਦਾ ਹੈ। ਪਰ, ਚੰਗੀਆਂ ਆਦਤਾਂ ਨੂੰ ਵਿਕਸਿਤ ਕਰਕੇ, ਇਹ ਬਿਮਾਰੀਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕੀਤਾ ਜਾ ਸਕਦਾ ਹੈ ਅਤੇ ਚੰਗੀ ਸਿਹਤ ਪ੍ਰਾਪਤ ਕੀਤੀ ਜਾ ਸਕਦੀ ਹੈ।

This free South Asian health forum will be delivered in Punjabi with simultaneous interpretation in English. Health experts from the community will educate on diabetes, hypertension, dementia, and mental wellness including anxiety and depression. The forum will highlight strategies and best practices for managing these chronic conditions at home through nutrition, medication management, stress reduction, exercise, and more. In addition, the forum will feature the opportunity to ask questions to the experts, health exhibitions, resources and community support programs.

ਇਹ ਮੁਫ਼ਤ ਸਾਊਥ ਏਸ਼ੀਅਨ ਹੈਲਥ ਫੋਰਮ ਪੰਜਾਬੀ ਵਿਚ ਅਤੇ ਅੰਗਰੇਜ਼ੀ ਵਿਆਖਿਆ ਨਾਲ ਪੇਸ਼ ਕੀਤਾ ਜਾਵੇਗਾ। ਕਮਿਊਨਿਟੀ ਦੇ ਸਿਹਤ ਮਾਹਰ ਡਾਇਬਿਟੀਜ਼, ਖੂਨ ਦੇ ਵੱਧ ਦਬਾਅ, ਡਿਮੇਂਸ਼ੀਆ ਅਤੇ ਮਾਨਸਿਕ ਤੰਦਰੁਸਤੀ, ਜਿਸ ਵਿਚ ਚਿੰਤਾ ਅਤੇ ਡਿਪਰੈਸ਼ਨ ਵੀ ਸ਼ਾਮਿਲ ਹੋਣਗੇ, ਵਰਗੇ ਵਿਸ਼ਿਆਂ ਉੱਤੇ ਜਾਣਕਾਰੀ ਦੇਵਣਗੇ। ਇਹ ਫੋਰਮ ਪੋਸ਼ਣ, ਦਵਾਈ ਪ੍ਰਬੰਧਨ, ਤਣਾਅ ਘਟਾਉਣ, ਕਸਰਤ ਅਤੇ ਹੋਰ ਨੁਕਤਿਆਂ ਨਾਲ ਘਰੇ ਬੈਠੇ ਲੰਮੇ ਸਮੇਂ ਦੀ ਬਿਮਾਰੀਆਂ ਦੇ ਪ੍ਰਬੰਧਨ ਲਈ ਰਣਨੀਤੀਆਂ ਅਤੇ ਵਧੀਆ ਅਮਲਾਂ ਨੂੰ ਉਜਾਗਰ ਕਰੇਗਾ। ਇਸ ਤੋਂ ਇਲਾਵਾ, ਫੋਰਮ ਵਿਚ ਸਿਹਤ ਮਾਹਿਰਾਂ ਤੋਂ ਸਵਾਲ ਪੁੱਛਣ, ਸਿਹਤ ਪ੍ਰਦਰਸ਼ਨੀਆਂ, ਸਰੋਤਾਂ ਅਤੇ ਕਮਿਊਨਿਟੀ ਸਹਾਇਤਾ ਪ੍ਰੋਗਰਾਮ ਬਾਰੇ ਜਾਣਕਾਰੀ ਵੀ ਪੇਸ਼ ਕੀਤੀ ਜਾਵੇਗੀ।


Forum Logistics:

ਉਪਨ ਹਾਊਸ: 11:00 ਸਵੇਰ – 12:30 ਵਜੇ ਸਿਹਤ ਪ੍ਰਦਰਸ਼ਨੀ ਹੋਵੇਗੀ

When: Sunday, March 4th, 2018 from 11:00 am – 4:30 pm
ਕਦੋਂ: ਕਦੋਂ: ਐਤਵਾਰ, 4 ਮਾਰਚ, 2018 ਸਵੇਰੇ 11:00 ਵਜੇ – ਸ਼ਾਮ 4:30 ਵਜੇ
Open House Period: 11:00 am – 12:30 pm featuring health exhibition
ਉਪਨ ਹਾਊਸ: 11:00 ਸਵੇਰ – 12:30 ਵਜੇ ਸਿਹਤ ਪ੍ਰਦਰਸ਼ਨੀ ਹੋਵੇਗੀ
Health Forum: 12:30 pm – 4:30 pm featuring presentations
from local health experts
ਸਿਹਤ ਫੋਰਮ: 12:30 ਵਜੇ – 4:30 ਵਜੇ ਆਪਣੇ ਭਾਈਚਾਰੇ ਦੇ ਹੈਲਥ ਮਾਹਰਾਂ
ਵਲੋਂ ਭਾਸ਼ਣ
Who: Seniors and their families, caregivers – everyone is welcome!
ਕੌਣ: ਬੁਜ਼ੁਰਗ ਅਤੇ ਉਨ੍ਹਾਂ ਦੇ ਪਰਿਵਾਰ ਜਾਂ ਸੰਭਾਲ ਕਰਤਾ – ਹਰ ਕਿਸੇ ਦਾ ਸੁਆਗਤ ਹੈ!
Where: Grand Taj Banquet Hall, 8388 128 Street, Surrey, BC, V3W 4G2
ਕਿੱਥੇ: ਗ੍ਰੈਂਡ ਤਾਜ ਬੈਂਕਵੇਟ ਹਾਲ, 8388 128 ਸਟਰੀਟ, ਸਰੀ, ਬੀ.ਸੀ., V3W 4G2
Cost: Free, light refreshments will be served
ਖਰਚਾ: ਮੁਫਤ, ਹਲਕੇ ਸਨੈਕਸ ਦਾ ਪ੍ਰਬੰਧਨ
Language: Punjabi, with simultaneous interpretation in English
ਭਾਸ਼ਾ: ਪੰਜਾਬੀ, ਅੰਗਰੇਜ਼ੀ ਵਿਆਖਿਆ ਵੀ ਕੀਤੀ ਜਾਵੇਗੀ

Key Messages:

ਕੁੰਜੀ ਸੁਨੇਹੇ:

Our team of health experts will share the latest information on:

ਸਾਡੀ ਸਿਹਤ ਦੇ ਮਾਹਰਾਂ ਦੀ ਟੀਮ ਤੁਹਾਡੇ ਨਾਲ ਸਿਹਤ ਬਾਰੇ ਜਾਣਕਾਰੀ ਸਾਂਝੀ ਕਰੇਗੀ:

  • Managing hypertension for seniors
  • ਬਜ਼ੁਰਗਾਂ ਲਈ ਖੂਨ ਦੇ ਵੱਧ ਦਬਾਅ ਦਾ ਪ੍ਰਬੰਧਨ ਕਰਨਾ
  • Mental wellness, anxiety and depression, and stress management
  • ਮਾਨਸਿਕ ਤੰਦਰੁਸਤੀ, ਚਿੰਤਾ ਅਤੇ ਡਿਪਰੈਸ਼ਨ, ਅਤੇ ਤਣਾਅ ਦਾ ਪ੍ਰਬੰਧਨ
  • Key differences between healthy aging and dementia, and tips and services for people diagnosed with dementia and their families
  • ਸਿਹਤਮੰਦ ਬੁਢਾਪੇ ਅਤੇ ਡਿਮੇਂਸ਼ੀਆ ਵਿਚ ਕਿ ਅੰਤਰ ਹੈ ਅਤੇ ਡਿਮੇਂਸ਼ੀਆ ਨਾਲ ਜੀ ਰਹੇ ਬੁਜ਼ੁਰਗਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸੁਝਾਅ ਅਤੇ ਸੇਵਾਵਾਂ
  • Lifestyle management including nutrition, medication, exercise, and other self-care recommendations for individuals diagnosed with diabetes
  • ਡਾਇਬਿਟੀਜ਼ ਨਾਲ ਜੇ ਰਹੇ ਵਿਅਕਤੀਆਂ ਲਈ ਪੋਸ਼ਣ, ਦਵਾਈ, ਕਸਰਤ ਅਤੇ ਹੋਰ ਸਵੈ-ਸੰਭਾਲ ਦੇ ਨੁਕਤੇ
  • Caregiver strategies to support aging family members while maintaining own health and wellness
  • ਪਰਿਵਾਰ ਦੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਦੀਆਂ ਰਣਨੀਤੀਆਂ
  • How to access community supports and services, and digital resources for both seniors and loved ones
  • ਬੁਜ਼ੁਰਗਾਂ ਅਤੇ ਆਪਣੇ ਅਜ਼ੀਜ਼ਾਂ ਲਈ ਭਾਈਚਾਰੇ ਵਿਚ ਉਪਲਬਧ ਸਹਾਇਤਾ ਸਰੋਤ ਅਤੇ ਸੇਵਾਵਾਂ, ਅਤੇ ਡਿਜੀਟਲ ਸਾਧਨਾਂ ਦੀ ਵਰਤੋਂ ਕਿਵੇਂ ਕਰਨੀ ਹੈ